1. ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪਿਛਲੇ ਸਰੂਪ ਵਿੱਚ ਇਸ ਅਸਥਾਨ ਉੱਪਰ ਇੱਕ ਗੁਫਾ ਵਿੱਚ ਰਹਿ ਕੇ ਤਪ ਕੀਤਾ ਸੀ। 2. ਸ਼੍ਰੀ ਹੇਮਕੁੰਟ ਸਾਹਿਬ ਹਿਮਾਲਿਆ ਦੇ ਬਰਫ਼ੀਲੇ ਪਹਾਡ਼ਾਂ ਵਿੱਚ ਸਥਿਤ ਇੱਕ ਪਵਿੱਤਰ ਤਪੋਭੂਮੀ ਹੈ। 3. ਹੇਮਕੁੰਟ ਸਾਹਿਬ ਦੀ ਪਵਿੱਤਰ ਭੂਮੀ ‘ਤੇ ਹੀ ਪਾਂਡਵ ਰਾਜੇ ਨੇ ਯੋਗ ਕਮਾਇਆ ਸੀ। 4. ਇਸ ਅਸਥਾਨ 'ਤੇ ਗੁਰੂ ਜੀ ਨੇ ਅਕਾਲ ਪੁਰਖ ਦੀ ਤਪੱਸਿਆ ਤੇ ਸਾਧਨਾ ਕੀਤੀ ਸੀ। 5. ਸੰਤੋਖ ਸਿੰਘ ਜੀ ਨੇ ਸੂਰਜ ਪ੍ਰਕਾਸ਼ ਗ੍ਰੰਥ ਵਿੱਚ ਇਸ ਤਪੋ ਭੂਮੀ ਦਾ ਵਿਸਥਾਰ ਨਾਲ ਵਰਨਣ ਕੀਤਾ। 6. ਅਗਸਤ 1936 ਵਿੱਚ ਸੰਤ ਸੋਹਣ ਸਿੰਘ ਜੀ ਨੇ ਹੇਮਕੁੰਟ ਸਾਹਿਬ ਦੇ ਸਥਾਨ ‘ਤੇ ਗੁਰਦੁਆਰੇ ਦੀ ਉਸਾਰੀ ਸ਼ੁਰੂ ਕੀਤੀ। 7. ਇਸ ਅਸਥਾਨ ਦੀ ਸੇਵਾ ਸੰਭਾਲ ਭਾਈ ਮੋਦਨ ਸਿੰਘ ਹਵਾਲਦਾਰ ਅਤੇ ਮਹਾਂਪੁਰਖ ਸੰਤ ਠੰਡੀ ਸਿੰਘ ਜੀ ਨੂੰ ਸੌਂਪੀ ਗਈ। 8. ਹੇਮਕੁੰਟ ਸਾਹਿਬ ਦੀ ਯਾਤਰਾ ‘ਤੇ ਆਉਣ ਵਾਲੀ ਸੰਗਤ ਲਈ ਰਸਤੇ ਵਿੱਚ ਬਹੁਤ ਸਾਰੇ ਗੁਰਦੁਆਰੇ ਅਤੇ ਸਰਾਵਾਂ ਵੀ ਹਨ। 9. ਇਸ ਪਵਿੱਤਰ ਸਥਾਨ ਦੇ ਦਰਸ਼ਨਾਂ ਲਈ ਹਰ ਸਾਲ ਲੱਖਾਂ ਸੰਗਤਾਂ ਹੇਮਕੁੰਟ ਸਾਹਿਬ ਆਉਂਦੀਆਂ ਹਨ। 10. ਹੇਮਕੁੰਟ ਸਾਹਿਬ ਅਤੇ ਇਸ ਨਾਲ ਸੰਬੰਧਿਤ ਅਸਥਾਨਾਂ ਅਤੇ ਗੁਰਦੁਆਰਿਆਂ ਦਾ ਪ੍ਰਬੰਧ ਟਰੱਸਟ ਦੁਆਰਾ ਚਲਾਇਆ ਜਾਂਦਾ ਹੈ। 11. ਹਵਾਲਦਾਰ ਮੋਦਨ ਸਿੰਘ ਜੀ ਨੇ ਸੰਨ 1960 ਵਿੱਚ ਗੁਰਦੁਆਰਾ ਸ਼੍ਰੀ ਹੇਮਕੁੰਟ ਸਾਹਿਬ ਟਰੱਸਟ ਬਣਾਇਆ। 12. ਜਮਨਾ ਦਰਿਆ ਦੇ ਕੰਢੇ ਵਸਿਆ ਇਹ ਸ਼ਹਿਰ ਇਤਿਹਾਸ ਦੀਆਂ ਕਈ ਮਹਾਨ ਘਟਨਾਵਾਂ ਸਾਂਭੀ ਬੈਠਾ ਹੈ। 13. ਇਥੋਂ ਦੇ ਇਤਿਹਾਸਕ ਅਸਥਾਨਾਂ ਦੇ ਦਰਸ਼ਨ ਕਰਨ ਲਈ ਹਜ਼ਾਰਾਂ ਸੰਗਤਾਂ ਆਉਂਦੀਆਂ ਹਨ। 14. ਹਰਿਦੁਆਰ ਤੋਂ ਅੱਗੇ ਹੇਮਕੁੰਟ ਸਾਹਿਬ ਦੀ ਯਾਤਰਾ ਦਾ ਪਡ਼ਾਅ ਰਿਸ਼ੀਕੇਸ਼ ਹੈ। 15. ਰਿਸ਼ੀਕੇਸ਼ ਹਰਿਦੁਆਰ ਤੋਂ 24 ਕਿਲੋਮੀਟਰ ਦੂਰ ਗੰਗਾ ਕਿਨਾਰੇ ਇਤਿਹਾਸਕ ਤੇ ਤੀਰਥ ਯਾਤਰਾ ਲਈ ਪ੍ਰਸਿੱਧ ਅਸਥਾਨ ਹੈ। 16. ਰਿਸ਼ੀਕੇਸ਼ ਵਿੱਚ ਹੀ ਸਵਰਗ ਆਸ਼ਰਮ, ਲਛਮਣ ਝੂਲਾ, ਦਰਿਆ ਦਾ ਪੁਲ ਅਤੇ ਮੰਦਰ ਵਰਗੀਆਂ ਇਤਿਹਾਸਕ ਅਤੇ ਦੇਖਣ ਯੋਗ ਥਾਵਾਂ ਹਨ। 17. ਰਿਸ਼ੀਕੇਸ਼ ਤੋਂ ਅੱਗੇ ਮਹੱਤਵਪੂਰਨ ਸਥਾਨ ਦੇਵ ਪ੍ਰਯਾਗ ਆਉਂਦਾ ਹੈ। 18. ਦੇਵ ਪ੍ਰਯਾਗ ਚਾਰ ਚੁਫੇਰਿਉਂ ਕੁਦਰਤੀ ਨਜ਼ਾਰਿਆਂ ਨਾਲ ਭਰਿਆ ਅਸਥਾਨ ਹੈ। 19. ਇਹ ਨਗਰ ਭਾਗੀਰਥੀ ਤੇ ਅਲਕਨੰਦਾ ਗੰਗਾ ਦੇ ਸੰਗਮ 'ਤੇ ਸਥਿਤ ਹੈ। 20. ਦੇਵ ਪ੍ਰਯਾਗ ਤੋਂ ਇਕ ਸਡ਼ਕ ਅਲਕਨੰਦਾ ਦੇ ਕੰਢੇ-ਕੰਢੇ ਸਿੱਧੀ ਹੇਮਕੁੰਟ ਤੇ ਬਦਰੀਨਾਥ ਵੱਲ ਜਾਂਦੀ ਹੈ। 21. ਦੇਵ ਪ੍ਰਯਾਗ ਤੋਂ ਅੱਗੇ ਯਾਤਰਾ ਦਾ ਅਗਲਾ ਪਡ਼ਾਅ ਸ਼੍ਰੀ ਨਗਰ ਗੜ੍ਹਵਾਲ ਆਉਂਦਾ ਹੈ। 22. ਇਸ ਇਤਿਹਾਸਕ ਨਗਰ ਵਿੱਚ ਗੁਰੂ ਨਾਨਕ ਦੇਵ ਜੀ ਸੁਮੇਰ ਪਰਬਤ 'ਤੇ ਜਾਣ ਵੇਲੇ ਕੁਝ ਸਮਾਂ ਠਹਿਰੇ ਸਨ। 23. ਇਹ ਇਤਿਹਾਸਕ ਨਗਰ ਬਾਈਧਾਰ ਦੇ ਰਾਜੇ ਫਤਹਿਸ਼ਾਹ ਦੀ ਰਾਜਧਾਨੀ ਵੀ ਸੀ । 24. ਯਾਤਰੀ ਪਹਾੜੀ ਪਿੰਡਾਂ ਤੇ ਕਸਬਿਆਂ ' ਚੋਂ ਲੰਘਦਿਆਂ ਹੋਇਆਂ ਰੁਦਰਪ੍ਰਯਾਗ ਪਹੁੰਚ ਜਾਂਦੇ ਹਨ। 25. ਰੁਦਰਪ੍ਰਯਾਗ ਦੇ ਸਥਾਨ ‘ਤੇ ਹੀ ਦੋ ਨਦੀਆਂ ਅਲਕਨੰਦਾ ਤੇ ਮੰਦਾਕਨੀ ਦਾ ਸੰਗਮ ਹੈ। 26. ਬਦਰੀਨਾਥ ਜਾਣ ਵਾਲਿਆਂ ਲਈ ਇਹ ਪ੍ਰਯਾਗ ਬੜੀ ਮਹੱਤਤਾ ਰੱਖਦਾ ਹੈ। 27. ਰੁਦਰਪ੍ਰਯਾਗ ਤੋਂ ਬਾਅਦ ਯਾਤਰਾ ਦਾ ਅਗਲਾ ਪਡ਼ਾਅ ਕਰਨਪ੍ਰਯਾਗ ਹੈ। 28. ਕਰਨਪ੍ਰਯਾਗ ਵੀ ਹਿੰਦੂ ਤੀਰਥ ਅਸਥਾਨਾਂ ਦੀ ਯਾਤਰਾ 'ਤੇ ਜਾਣ ਵਾਲਿਆਂ ਲਈ ਮਹੱਤਵਪੂਰਨ ਪ੍ਰਯਾਗ ਹੈ। 29. ਚਾਰ ਚੁਫੇਰੇ ਪਹਾੜਾਂ ਵਿਚੋਂ ਨਦੀਆਂ ਨਿਕਲ ਕੇ ਤੇਜ਼ੀ ਨਾਲ ਰਲ ਮਿਲ ਕੇ ਮੈਦਾਨ ਵੱਲ ਨੂੰ ਆ ਰਹੀਆਂ ਹਨ। 30. ਇੱਥੇ ਹੀ ਦੋ ਨਦੀਆਂ ਪਿੰਡਰ ਗੰਗਾ ਤੇ ਅਲਕਨੰਦਾ ਦਾ ਸੰਗਮ ਹੈ । 31. ਕਰਨਪ੍ਰਯਾਗ ਤੋਂ ਅੱਗੇ ਯਾਤਰੀ ਬੱਸਾਂ , ਕਾਰਾਂ ਆਦਿ ਸਾਧਨਾਂ ਰਾਹੀਂ ਸਫਰ ਕਰਦੇ ਚਮੋਲੀ ਪਹੁੰਚ ਜਾਂਦੇ ਹਨ। 32. ਚਮੋਲੀ ਵਿਖੇ ਹੀ ਕੇਦਾਰਨਾਥ ਵਲੋਂ ਆਉਂਦੀਆਂ ਦੋ ਸੜਕਾਂ ਮਿਲਦੀਆਂ ਹਨ । 33. ਇੱਥੇ ਯਾਤਰੀਆਂ ਲਈ ਸੁੱਖ ਆਰਾਮ ਦੀਆਂ ਸਹੂਲਤਾਂ ਆਮ ਹਨ। 34. ਹੇਮਕੁੰਟ ਸਾਹਿਬ ਦੀ ਯਾਤਰਾ ਦਾ ਅਗਲਾ ਵਿਸ਼ੇਸ਼ ਪੜਾਅ ਇਤਿਹਾਸਕ ਨਗਰ ਜੋਸ਼ੀ ਮੱਠ ਆਉਂਦਾ ਹੈ। 35. ਸ਼ੰਕਰਾਚਾਰੀਆਂ ਦੇ ਚਾਰ ਮੱਠਾਂ ਵਿਚੋਂ ਇੱਕ ਜੋਸ਼ੀਮੱਠ ਹੋਣ ਕਰਕੇ ਇਸ ਇਤਿਹਾਸਕ ਨਗਰ ਦਾ ਨਾਂ ਜੋਸ਼ੀਮੱਠ ਪਿਆ। 36. ਜੋਸ਼ੀਮੱਠ ਤੋਂ ਹੇਮਕੁੰਟ ਸਾਹਿਬ ਦੀ ਯਾਤਰਾ ਦਾ ਅਗਲਾ ਪੜਾਅ ਗੋਬਿੰਦ ਘਾਟ ਹੈ। 37. ਹੇਮਕੁੰਟ ਸਾਹਿਬ ਲਈ ਪੈਦਲ ਯਾਤਰਾ ਗੁਰਦੁਆਰਾ ਗੋਬਿੰਦ ਘਾਟ ਸਾਹਿਬ ਤੋਂ ਹੀ ਸ਼ੁਰੂ ਹੁੰਦੀ ਹੈ। 38. ਯਾਤਰੀ ਇੱਥੇ ਰਾਤ ਠਹਿਰ ਕੇ ਸਵੇਰ ਹੀ ਆਪਣੀ ਅਗਲੀ ਯਾਤਰਾ ਸ਼ੁਰੂ ਕਰਦੇ ਹਨ। 39. ਇਥੇ ਸੰਗਤਾਂ ਲਈ ਕੰਬਲਾਂ ਤੇ ਲੰਗਰ ਦਾ ਭੰਡਾਰਾ ਹੈ। 40. ਗੋਬਿੰਦ ਘਾਟ ਤੋਂ ਇਕ ਰਸਤਾ ਸ਼੍ਰੀ ਹੇਮਕੁੰਟ ਸਾਹਿਬ ਨੂੰ ਜਾਂਦਾ ਹੈ। 41. ਗੁਰਦੁਆਰਾ ਗੋਬਿੰਦ ਘਾਟ ਸਮੁੰਦਰ ਤਲ ਤੋਂ ਛੇ ਹਜ਼ਾਰ ਫੁੱਟ ਦੀ ਉਚਾਈ ‘ਤੇ ਸਥਿਤ ਹੈ। 42. ਗੋਬਿੰਦ ਧਾਮ ਸ਼੍ਰੀ ਹੇਮਕੁੰਟ ਸਾਹਿਬ ਪਹੁੰਚਣ ਲਈ ਆਖਰੀ ਪੜਾਅ ਹੈ। 43. ਇਹ ਸਥਾਨ ਨਦੀ ਦੇ ਪੁਲ਼ ਤੋਂ ਪਾਰ ਲੋਕਪਾਲ ਘਾਟੀ ਵਿੱਚ ਹੈ। 44. ਗੋਬਿੰਦ ਧਾਮ ਵਿਖੇ ਸ਼ਾਨਦਾਰ ਗੁਰਦੁਆਰਾ ਸਾਹਿਬ ਦੀ ਇਮਾਰਤ ਤੇ ਛੋਟਾ ਜਿਹਾ ਬੜਾ ਸੁੰਦਰ ਬਜ਼ਾਰ ਹੈ। 45. ਗੁਰਦੁਆਰਾ ਸ਼੍ਰੀ ਹੇਮਕੁੰਟ ਸਾਹਿਬ ਦਾ ਸਰੋਵਰ ਚਾਰ ਪਾਸਿਓਂ ਬਰਫ਼ ਨਾਲ ਘਿਰਿਆ ਹੋਇਆ ਹੈ। 46. ਇਸ ਸਰੋਵਰ ਵਿੱਚ ਇਸ਼ਨਾਨ ਕਰਕੇ ਸਾਰੀ ਸਰੀਰਕ ਥਕਾਵਟ ਲੱਥ ਜਾਂਦੀ ਹੈ। 47. ਲੇਹ ਵਿੱਚ ਇੰਡਿਸ (ਸਿੰਧ )ਦਰਿਆ ਵਹਿੰਦਾ ਹੈ। 48. ਮਨਾਲੀ ਤੋਂ ਲੇਹ ਤੱਕ 475 ਕਿਲੋਮੀਟਰ ਦਾ ਸਫਰ ਦੋ ਦਿਨਾਂ ਵਿੱਚ ਪੂਰਾ ਹੁੰਦਾ ਹੈ। 49. ਮਨਾਲੀ ਮੀਲਾਂ ਤੱਕ ਮਟਮੈਲੀਆਂ ਵਾਦੀਆਂ ਨਾਲ ਘਿਰਿਆ ਹੋਇਆ ਹੈ। 50. ਮਨਾਲੀ ਤੋਂ ਲੇਹ ਲਈ ਟੈਕਸੀਆਂ ਆਮ ਮਿਲ ਜਾਂਦੀਆਂ ਹਨ। 51. ਜਨਵਰੀ ਵਿੱਚ ਲੇਹ ਦਾ ਤਾਪਮਾਨ -40 ਸੈਂਟੀਗ੍ਰੇਡ ਤੱਕ ਪਹੁੰਚ ਜਾਂਦਾ ਹੈ । 52. ਇੱਥੇ ਸਿਰਫ ਹਵਾਈ ਜਹਾਜ਼ ਰਾਹੀਂ ਹੀ ਪਹੁੰਚਿਆ ਜਾ ਸਕਦਾ ਹੈ । 53. ਕੁਝ ਟੂਰਿਸਟ ਕੰਪਨੀਆਂ ਵੀ ਮਨਾਲੀ ਟੂਰ ਲੈ ਕੇ ਜਾਂਦੀਆਂ ਹਨ। 54. ਲੇਹ ਪਹੁੰਚਣ ਲਈ ਪਹਿਲੇ ਦਿਨ ਤਕਰੀਬਨ 250 ਕਿਲੋਮੀਟਰ ਸਫਰ ਕਰਨਾ ਪੈਂਦਾ ਹੈ। 55. ਲੇਹ ਜਾਣ ਲਈ ਮਨਾਲੀ ਤੋਂ ਸਵੇਰੇ 5 ਜਾਂ 6 ਵਜੇ ਤੱਕ ਸਫਰ ਸ਼ੁਰੂ ਕਰ ਦੇਣਾ ਚਾਹੀਦਾ ਹੈ। 56. ਮਨਾਲੀ ਤੋਂ ਰੋਹਤਾਂਗ ਪਾਸ ਤੱਕ ਸੜਕ ਵਧੀਆ ਹੈ। 57. ਮਨਾਲੀ ਤੋਂ 70 ਕਿਲੋਮੀਟਰ ਦੂਰ ਕੋਕਸਰ ਨਾਂ ਦਾ ਸਥਾਨ ਆਉਂਦਾ ਹੈ। 58. ਕੋਕਸਰ ਤੋ 45 ਕਿਲੋਮੀਟਰ ਬਾਅਦ ਕਿਲੌਂਗ ਸ਼ਹਿਰ ਆਉਂਦਾ ਹੈ। 59. ਮਨਾਲੀ ਦੇ ਰਸਤੇ ਵਿੱਚ ਡੂੰਘੀਆਂ ਖਾਈਆਂ ਕਈਆਂ ਲਈ ਘਬਰਾਹਟ ਦਾ ਕਾਰਨ ਬਣ ਜਾਂਦੀਆਂ ਹਨ। 60. ਸਰਚੂ ਤੋਂ 20 ਕੁ ਕਿਲੋਮੀਟਰ ਪਹਿਲਾਂ ਭਰਤਪੁਰ ਆਉਂਦਾ ਹੈ। 61. ਸਰਚੂ ਤੋਂ ਪਹਿਲਾਂ ਰਸਤਾ ਕਾਫੀ ਖਰਾਬ ਹੈ। 62. ਸਰਚੂ ਤੋਂ ਚਾਰ ਕੁ ਕਿਲੋਮੀਟਰ ਪਹਿਲਾਂ ਇਕ ਖੁੱਲ੍ਹੀ ਵਾਦੀ ਹੈ। 63. ਸਰਚੂ ਦੀਆਂ ਵਾਦੀਆਂ ਵਿੱਚ ਬਣੇ ਟੈਂਟਾਂ ਵਿੱਚ ਰਹਿਣ ਲਈ 1600 ਰੁਪਏ ਦੇਣੇ ਪੈਂਦੇ ਹਨ। 64. ਸਰਚੂ ਦੀਆਂ ਇਹ ਵਾਦੀਆਂ ਸਮੁੰਦਰੀ ਤੱਟ ਤੋਂ 5000 ਮੀਟਰ ਦੀ ਉਚਾਈ 'ਤੇ ਸਥਿਤ ਹਨ। 65. ਸਰਚੂ ਤੋਂ ਅੱਗੇ ਮਨਾਲੀ ਲਈ ਸਵੇਰੇ 7-8 ਵਜੇ ਸਫਰ ਸ਼ੁਰੂ ਕਰ ਦੇਣਾ ਚਾਹੀਦਾ ਹੈ। 66. ਇਥੋਂ ਲੇਹ ਤੱਕ ਦਾ ਸਫਰ ਵੀ ਤਕਰੀਬਨ ਪਹਿਲੇ ਦਿਨ ਜਿੰਨਾਂ ਹੀ ਹੈ। 67. ਸਿਰਫ ਪਹਾੜਾਂ ਦੀ ਦੁਨੀਆਂ ਤੋਂ ਇਲਾਵਾ ਰਸਤੇ ਵਿੱਚ ਇਨਸਾਨ ਤਾਂ ਕੀ ਕੋਈ ਪਰਿੰਦਾ ਵੀ ਨਹੀਂ ਦਿੱਸਦਾ। 68. ਪਾਂਗ ਤੋਂ ਤਕਰੀਬਨ ਵੀਹ ਕੁ ਕਿਲੋਮੀਟਰ ਪਹਿਲਾਂ ਰਸਤਾ ਕਾਫੀ ਖਰਾਬ ਹੈ। 69. ਸਰਚੂ ਤੋਂ ਪਾਂਗ ਤੱਕ ਸਾਢੇ ਚਾਰ ਜਾਂ ਪੰਜ ਘੰਟੇ ਲੱਗ ਜਾਂਦੇ ਹਨ। 70. ਪਾਂਗ ਤੋਂ ਬਾਅਦ ਲੇਹ ਜਾਣ ਲਈ ਪਹਾੜੀ ‘ਤੇ ਚੜ੍ਹਨਾ ਪੈਂਦਾ ਹੈ। 71. ਪਾਂਗ ਦਾ ਇਹ ਇਲਾਕਾ ਕੁਦਰਤੀ ਸੁੰਦਰਤਾ ਨਾਲ ਭਰਪੂਰ ਇੱਕ ਖੁੱਲ਼੍ਹੀ ਵਾਦੀ ਹੈ। 72. ਪਾਂਗ ਤੋਂ ਉਪਸੀ ਤੱਕ 125 ਕਿਲੋਮੀਟਰ ਦਾ ਸਫਰ ਹੈ। 73. ਸਾਰੇ ਰਸਤੇ ਦੌਰਾਨ ਕੁਦਰਤੀ ਸੁੰਦਰਤਾ ਨਾਲ ਭਰਪੂਰ ਨਜ਼ਾਰੇ ਤੇ ਰੰਗ-ਬਰੰਗੇ ਪਹਾੜ ਦਿਖਾਈ ਦਿੰਦੇ ਹਨ। 74. ‘ਕਾਰੂ' ਮਿਲਟਰੀ ਦੀ ਵੱਡੀ ਛਾਉਣੀ ਹੈ। 75. ਇੱਥੇ ਹੀ ਦੁਨੀਆਂ ਵਿੱਚ ਸਭ ਤੋਂ ਵੱਧ ਉਚਾਈ 'ਤੇ ਸਥਿਤ ਗੋਲਫ ਗਰਾਊਂਡ ਹੈ। 76. ਸੁਰਚੂ ਤੋਂ ਲੇਹ ਤੱਕ ਤਕਰੀਬਨ 12 ਘੰਟੇ ਦਾ ਸਫਰ ਹੈ। 77. ਲੇਹ ਪਹੁੰਚ ਕੇ ਮਨ ਇੱਕ ਅਦਭੁਤ ਖੁਸ਼ੀ ਨਾਲ ਭਰ ਜਾਂਦਾ ਹੈ। 78. ਇਹ ਧਰਤੀ ਮਹਾਂਰਿਸ਼ੀ ਬਾਲਮੀਕ ਜੀ ਦੀ ਤਪ ਭੂਮੀ ਹੈ। 79. ਤਮਸਾ ਨਦੀ ਦੇ ਕੰਢੇ ਮਹਾਂਰਿਸ਼ੀ ਬਾਲਮੀਕ ਜੀ ਦਾ ਆਸ਼ਰਮ ਸੀ। 80. ਇੱਥੇ ਹਰ ਸਾਲ ਕੱਤਕ ਵਿੱਚ 7 ਦਿਨਾਂ ਤੱਕ ਚੱਲਣ ਵਾਲਾ ਭਾਰੀ ਮੇਲਾ ਲੱਗਦਾ ਹੈ। 81. ਹਨੂੰਮਾਨ ਨੇ ਇੱਥੇ ਢਾਈ ਟੱਕ ਲਾ ਕੇ ਤਲਾਬ ਪੁੱਟ ਦਿੱਤਾ ਸੀ। 82. ਸ਼੍ਰੀ ਰਾਮ ਤੀਰਥ ਸਰਕਾਰ ਦੀ ਅਣਦੇਖੀ ਦਾ ਸ਼ਿਕਾਰ ਹੈ। 83. ਸ਼੍ਰੀ ਰਾਮ ਤੀਰਥ ਦੇ ਪਵਿੱਤਰ ਸਰੋਵਰ ਦੇ ਜਲ ਦੀ ਸਫਾਈ ਜ਼ਰੂਰੀ ਹੈ । 84. ਵਾਹਗਾ ਬਾਰਡਰ ਵੇਖਣ ਆਏ ਸੈਲਾਨੀਆਂ ਦੀ ਇੱਥੇ ਕਾਫੀ ਭੀਡ਼ ਹੁੰਦੀ ਹੈ। 85. ਵਿਦੇਸ਼ਾਂ ਤੋਂ ਕਾਫੀ ਸੈਲਾਨੀ ਵਾਹਗਾ ਬਾਰਡਰ ਦੇਖਣ ਲਈ ਆਉਂਦੇ ਹਨ। 86. ਸਿੱਕਮ ਦਾ ਇਲਾਕਾ ਜੰਗਲੀ ਜਾਨਵਰਾਂ ਅਤੇ ਪੰਛੀਆਂ ਦਾ ਖੂਬਸੂਰਤ ਰੈਣ ਬਸੇਰਾ ਹੈ। 87. ਸਿੱਕਮ ਦੀ ਰਾਜਧਾਨੀ ਗੰਗਟੋਕ ਦੀ ਸ਼ਾਨ ਵੀ ਨਿਰਾਲੀ ਹੈ। 88. ਸੈਲਾਨੀਆਂ ਲਈ ਇਥੋਂ ਦੇ ਮੰਦਰ , ਗਿਰਜ਼ਾਘਰ ਤੇ ਮਸਜਿਦਾਂ ਕੁਝ ਹੋਰ ਵੇਖਣਯੋਗ ਥਾਵਾਂ ਹਨ। 89. ਸਿੱਕਮ ਦਾ ਪੂਰਾ ਖੇਤਰ ਦੁਨੀਆਂ ਦੇ ਸੈਲਾਨੀਆਂ ਲਈ ਖਿੱਚ ਦਾ ਕੇਂਦਰ ਹੈ। 90. ਇਹ ਝੀਲ ਸਮੁੰਦਰੀ ਤਲ ਤੋਂ 12,500 ਫੁੱਟ ਦੀ ਉਚਾਈ 'ਤੇ ਸਥਿਤ ਹੈ। 91. ਵਲਾਇਤ ਦੇ ਜੀਵਨ ਦੀ ਰਫਤਾਰ ਨਾਲੋਂ ਇਸ ਰਫਤਾਰ ਦਾ ਰੰਗ ਕੁਝ ਵੱਖਰਾ ਹੈ। 92. ਇੱਥੇ ਵੱਡੇ-ਵੱਡੇ ਹੋਟਲ ਅਤੇ ਉੱਚੀਆਂ ਉੱਚੀਆਂ ਇਮਾਰਤਾਂ ਹਨ। 93. ਇੱਥੇ ਖੂਬਸੂਰਤ ਪਾਰਕ ਤੇ ਥੋੜ੍ਹਾ ਜਿਹਾ ਅੱਗੇ ਜਾ ਕੇ ਬਾਜ਼ਾਰ ਹੈ। 94. ਸਿੱਕਮ ਦੇ ਲੋਕ ਸ਼ਾਂਤ, ਨਰਮ ਸੁਭਾਅ ਵਾਲੇ ਅਤੇ ਮਿੱਠ ਬੋਲਡ਼ੇ ਹਨ। 95. ਨਿਆਗਰਾ ਫਾਲਜ਼ ਦਾ ਦ੍ਰਿਸ਼ ਸੈਲਾਨੀਆਂ ਨੂੰ ਅਦਭੁਤ ਆਨੰਦ ਦੀ ਦੁਨੀਆਂ ਵਿੱਚ ਪਹੁੰਚਾ ਦਿੰਦਾ ਹੈ। 96. ਨਿਆਗਰਾ ਫਾਲਜ਼ ਅਮਰੀਕਾ ਤੇ ਕੈਨੇਡਾ ਵਿੱਚਕਾਰ ਇਕ ਤਰ੍ਹਾਂ ਦਾ ਪੁਲ ਹੈ। 97. ਸੈਲਾਨੀ ਦੁਨੀਆਂ ਦੇ ਹਰ ਕੋਨੇ ਤੋਂ ਨਿਆਗਰਾ ਫਾਲਜ਼ ਦੇਖਣ ਲਈ ਇੱਥੇ ਆਉਂਦੇ ਹਨ। 98. ਅਮਰੀਕਾ ਵੱਲ ਲੱਗਦੇ ਦਰਿਆ ਉੱਤੇ 100 ਫੁੱਟ ਚੌਡ਼ਾ ਤੇ 160 ਫੁੱਟ ਉੱਚਾ ਅਮਰੀਕਨ ਫਾਲਜ਼ ਹੈ। 99. ਲੋਕ ਦਰਿਆ ਦੇ ਕੰਢੇ ਦੇ ਨਾਲ ਨਾਲ ਚੱਲ ਕੇ ਇਸ ਝਰਨੇ ਦੀ ਖੂਬਸੂਰਤੀ ਨੂੰ ਮਾਣਦੇ ਹਨ। 100. ਸਕਾਈਲੋਨ ਟਾਵਰ ਤੋਂ ਨਿਆਗਰਾ ਫਾਲਜ਼ ਦਾ ਦ੍ਰਿਸ਼ ਬਡ਼ਾ ਹੀ ਮਨਮੋਹਕ ਲੱਗਦਾ ਹੈ। 101. ਇਸ ਸਕਾਈਲੋਨ ਟਾਵਰ ਦੀ ਉਚਾਈ 775 ਫੁੱਟ ਹੈ। 102. ਰਾਤ ਦਾ ਨਜ਼ਾਰਾ ਅਸੀਂ ਇਸੇ ਟਾਵਰ ਵਿੱਚ ਬੈਠ ਕੇ ਖਾਣਾ ਖਾਂਦੇ ਵੇਖਿਆ। 103. ਇਹ ਨਿਆਗਰਾ ਫਾਲਜ਼ ਧਰਤੀ ਉੱਤੇ ਇੱਕ ਸਵਰਗ ਹੈ । 104. ਹਿਮਾਚਲ ਪ੍ਰਦੇਸ਼ ਬਹੁਤ ਹੀ ਸੁੰਦਰ ਤੇ ਚਮਤਕਾਰੀ ਨਜ਼ਾਰਿਆਂ ਵਾਲੀ ਥਾਂ ਹੈ। 105. ਕੁੱਲੂ-ਮਨਾਲੀ ਨੂੰ ਸੈਲਾਨੀਆਂ ਦਾ ਸਵਰਗ ਵੀ ਕਿਹਾ ਜਾਂਦਾ ਹੈ। 106. ਇਸ ਦਿਲਕਸ਼ ਤੇ ਮਨਮੋਹਕ ਥਾਂ ਵਿੱਚ ਬਹੁਤ ਸਾਰੀਆਂ ਖੂਬੀਆਂ ਹਨ। 107. ਇੱਥੋਂ ਦੇ ਹਿਮ ਪਰਬਤ ਸਿਖਰ ਅਸਮਾਨ ਨਾਲ ਗੱਲਾਂ ਕਰਦੇ ਹਨ। 108. ਕਲ-ਕਲ ਵਹਿੰਦੀਆਂ ਨਦੀਆਂ ਦਾ ਦ੍ਰਿਸ਼ ਜੀਵਨ ਦੀ ਸਾਰੀ ਥਕਾਵਟ ਦੂਰ ਕਰ ਦਿੰਦਾ ਹੈ। 109. ਝੀਲਾਂ ਦੇ ਸੁੰਦਰ ਨਜ਼ਾਰਿਆਂ ਨੂੰ ਦੇਖਣਾ ਕਿਸੇ ਸੰਮੋਹਨ ਤੋਂ ਘੱਟ ਨਹੀਂ ਹੈ। 110. ਸੈਲਾਨੀ ਘੰਟਿਆਂ ਤੱਕ ਇਹਨਾਂ ਝੀਲਾਂ ਦੇ ਕਿਨਾਰੇ ਬੈਠ ਕੇ ਸੁਕੂਨ ਮਹਿਸੂਸ ਕਰਦੇ ਹਨ। 111. ਇੱਥੇ ਤੁਸੀਂ ਪਰਬਤ ਰੋਹਣ, ਪੈਰਾਗਲਾਇਡਿੰਗ, ਬਰਫ਼ ਦੀ ਚੋਟੀ ਤੇ ਸਕੈਟਿੰਗ ਅਤੇ ਗੋਲਫ਼ ਦਾ ਆਨੰਦ ਮਾਣ ਸਕਦੇ ਹੋ। 112. ਹਿਮਾਚਲ ਪ੍ਰਦੇਸ਼ ਦੀਆਂ ਬਰਫ਼ੀਲੀਆਂ ਚੋਟੀਆਂ ਬਾਹਾਂ ਫੈਲਾ ਕੇ ਤੁਹਾਡਾ ਸਵਾਗਤ ਕਰਨ ਲਈ ਤਿਆਰ ਹਨ। 113. ਕੁੱਲੂ ਦੀ ਘਾਟੀ ਨੂੰ ਦੇਵਤਿਆਂ ਦੀ ਘਾਟੀ ਵੀ ਕਿਹਾ ਜਾਂਦਾ ਹੈ। 114. ਬਸੰਤ ਦੇ ਮੌਸਮ ਵਿੱਚ ਤਾਂ ਕੁੱਲੂ ਜਿਹੀ ਜਗ੍ਹਾ ਲਾਜਵਾਬ ਹੋ ਜਾਂਦੀ ਹੈ। 115. ਗੁਲਾਬੀ ਅਤੇ ਚਿੱਟੇ ਫੁੱਲਾਂ ਨਾਲ ਲੱਦੀ ਹੋਈ ਇਸ ਘਾਟੀ ਦਾ ਦ੍ਰਿਸ਼ ਸ਼ਬਦਾਂ ਵਿੱਚ ਬਿਆਨ ਕਰਨਾ ਮੁਸ਼ਕਿਲ ਹੈ। 116. ਢਲਾਨਾਂ ਦੇ ਉੱਪਰ ਹਰ ਪਾਸੇ ਫੁੱਲਾਂ ਦੇ ਰੰਗ ਬਿਖਰੇ ਦਿਖਾਈ ਦਿੰਦੇ ਹਨ। 117. ਸਰਦੀਆਂ ਆਉਣ ਤੇ ਪਹਾੜਾਂ ਦੀਆਂ ਢਲਾਨਾਂ ਤੇ ਬਰਫ਼ ਦੀ ਚਿੱਟੀ ਚਾਦਰ ਜਿਹੀ ਵਿਛ ਜਾਂਦੀ ਹੈ। 118. ਕੁੱਲੂ ਪੱਛਮੀ ਹਿਮਾਚਲ ਦੀ ਸਭ ਤੋਂ ਖੁਸ਼ਨੁਮਾ ਜਗ੍ਹਾ ਹੈ। 119. ਮਨੂ ਦਾ ਆਵਾਸ ਸਥਾਨ ਹੋਣ ਕਰਕੇ ਇਸ ਜਗ੍ਹਾ ਦਾ ਨਾਮ ਮਨਾਲੀ ਪਿਆ। 120. ਮਨਾਲੀ ਅਜੇ ਵੀ ਆਪਣੇ ਆਕਰਸ਼ਣ ਅਤੇ ਸੁੰਦਰਤਾ ਨੂੰ ਉਸੇ ਤਰ੍ਹਾਂ ਸੰਜੋਏ ਹੋਏ ਹੈ। 121. ਇਸ ਨਗਰ ਦੇ ਵਿੱਚਕਾਰ ਦੀ ਵਿਆਸ ਨਦੀ ਵੀ ਗੁਜ਼ਰਦੀ ਹੈ। 122. ਘਾਹ ਦੇ ਮੈਦਾਨਾਂ ਨਾਲ ਸਜੀ ਹਰੀ-ਭਰੀ ਘਾਟੀ ਵਿੱਚ ਘਾਹ ਖਾਂਦੀਆਂ ਬੱਕਰੀਆਂ, ਸੇਬਾਂ ਦੇ ਬਾਗ਼ ਅਤੇ ਲੋਕ ਗੀਤ ਦੀ ਗੂੰਜ ਯਾਤਰੀਆਂ ਦਾ ਮਨ ਮੋਹ ਲੈਂਦੇ ਹਨ। 123. ਮਨਾਲੀ ਅਤੇ ਇਸ ਦੇ ਆਸਪਾਸ ਦੇ ਹਰੇ-ਭਰੇ ਖੇਤਰ ਤੁਹਾਨੂੰ ਸੈਰ ਦੀ ਦਾਵਤ ਦਿੰਦੇ ਹਨ। 124. ਸੈਲਾਨੀਆਂ ਲਈ ਹੇਲੀ ਸਕੀਇੰਗ ਦੇ ਸਭ ਤੋਂ ਲੋਕਪ੍ਰਿਅ ਸਥਾਨ ਵੀ ਮਨਾਲੀ ਵਿੱਚ ਹੀ ਹਨ। 125. ਕੁੱਲੂ ਸ਼ਹਿਰ ਪ੍ਰਾਕ੍ਰਿਤਿਕ ਸੁੰਦਰਤਾ ਦਾ ਇੱਕ ਅਨਮੋਲ ਖਜ਼ਾਨਾ ਹੈ। 126. ਇੱਥੇ ਰੋਰਿਖ ਕਲਾ ਦੀਰਘਾ, ਊਰੂਸਵਤੀ ਹਿਮਾਲਿਆ ਲੋਕ ਕਲਾ ਸੰਗ੍ਰ੍ਹਹਿ ਅਤੇ ਸ਼ਾਮਬਲਾ ਬੁੱਧ ਥੰਗਲਾ ਕਲਾ ਸੰਗ੍ਰਹਿ ਦੇਖਣ ਯੋਗ ਹਨ। 127. ਪੂਜਾ ਸਥਾਨਾਂ ਵਿੱਚ ਕਾਲੀ ਬਾੜੀ ਮੰਦਰ, ਰਘੂਨਾਥ ਮੰਦਰ, ਬਿਜਲੀ ਮਹਾਦੇਰੂ ਮੰਦਰ ਅਤੇ ਵੈਸ਼ਨੂੰ ਦੇਵੀ ਮੰਦਰ ਜ਼ਰੂਰ ਦੇਖੋ। 128. ਇੱਥੇ ਕੋਠੀ, ਵਨ ਵਿਹਾਰ, ਤਿੱਬਤੀ ਬਜ਼ਾਰ, ਰੋਹਤਾਂਗ ਦੱਰਾ, ਸੋਲਾਂਗ ਘਾਟੀ, ਹਿਡਿੰਬਾ ਦੇਵੀ ਮੰਦਰ, ਜਗਤਸੁਖ ਮੰਦਰ ਆਦਿ ਦਰਸ਼ਨੀ ਸਥਾਨ ਹਨ। 129. ਕੁੱਲੂ ਸ਼ਹਿਰ ਦੇ ਨੇਡ਼ੇ ਹੀ ਇੱਕ ਬਹੁਤ ਪੁਰਾਣਾ ਹਿੰਦੂ ਮੰਦਰ ਅਤੇ ਗੁਰਦੁਆਰਾ ਵੀ ਹੈ। 130. ਮਨਾਲੀ ਤੋਂ 85 ਅਤੇ ਕੁੱਲੂ ਤੋਂ 45 ਕਿਲੋਮੀਟਰ ਦੂਰ ਪਰਬਤੀ ਘਾਟੀ ਵਿੱਚ ਪਵਿੱਤਰ ਤੀਰਥ ਸਥਾਨ ਹੈ। 131. ਇੱਥੇ ਪਾਰਵਤੀ ਨਦੀ ਦੇ ਬਰਫ਼ ਦੀ ਤਰ੍ਹਾਂ ਠੰਡੇ ਪਾਣੀ ਦੇ ਨਾਲ-ਨਾਲ ਗਰਮ ਪਾਣੀ ਦਾ ਚਸ਼ਮਾ ਹੈ। 132. ਹਜ਼ਾਰਾਂ ਲੋਕ ਗਰਮ ਪਾਣੀ ਦੇ ਚਸ਼ਮੇ ਵਿੱਚ ਡੁਬਕੀ ਲਗਾਉਂਦੇ ਹਨ। 133. ਇਹ ਚਸ਼ਮਾ ਕਈ ਬਿਮਾਰੀਆਂ ਨੂੰ ਦੂਰ ਕਰਨ ਲਈ ਜਾਣਿਆ ਜਾਂਦਾ ਹੈ। 134. ਮਨਾਲੀ ਜਾਣ ਲਈ ਬੱਸਾਂ ਦਿੱਲੀ, ਚੰਡੀਗੜ੍ਹ ਅਤੇ ਕੁੱਲੂ ਤੋਂ ਚੱਲਦੀਆਂ ਹਨ। 135. ਮਨਾਲੀ ਤੋਂ ਵਾਪਿਸ ਆਉਣ ਲਈ ਬੱਸ ਸੇਵਾ ਉਪਲਬਧ ਹੈ। 136. ਹਵਾਈ ਮਾਰਗ ਰਾਹੀਂ ਜਾਣ ਲਈ ਨਜ਼ਦੀਕ ਦਾ ਹਵਾਈ ਅੱਡਾ ਭੁੰਤਰ ਹੈ। 137. ਇਹ ਹਵਾਈ ਅੱਡਾ ਕੁੱਲੂ ਤੋਂ 10 ਕਿਲੋਮੀਟਰ ਅਤੇ ਮਨਾਲੀ ਤੋਂ 50 ਕਿਲੋਮੀਟਰ ਦੂਰ ਹੈ। 138. ਰੇਲ ਮਾਰਗ ਰਾਹੀਂ ਜਾਣ ਲਈ ਨਜ਼ਦੀਕ ਦੇ ਰੇਲਵੇ ਸਟੇਸ਼ਨ ਚੰਡੀਗੜ੍ਹ, ਸ਼ਿਮਲਾ ਅਤੇ ਜੋਗਿੰਦਰ ਨਗਰ ਹਨ। 139. ਹੋਟਲ ਮਨਾਲਸੂ, ਐਚ.ਪੀ.ਟੀ.ਡੀ.ਸੀ. ਲਾਂਗ ਹਟਸ ਅਤੇ ਦੂਸਰੇ ਹੋਟਲਾਂ ਲਈ ਮਨਾਲੀ ਸਥਿਤ ਯਾਤਰੀ ਕੇਂਦਰ ਨਾਲ ਸੰਪਰਕ ਕਰੋ। 140. ਕੇਰਲ ਨੂੰ ਕੁਦਰਤੀ ਹਰੇ ਰੰਗ ਦੇ ਜਾਦੂ ਦਾ ਦੇਸ਼ ਵੀ ਕਿਹਾ ਜਾਂਦਾ ਹੈ। 141. ਇੱਥੇ ਸ਼ਾਂਤੀ ਨਾਲ ਵਹਿੰਦੀਆਂ ਮੀਲਾਂ ਲੰਬੀਆਂ ਨਦੀਆਂ ਵਿੱਚ ਤੈਰਦੀਆਂ ਕਿਸ਼ਤੀਆਂ ਦਾ ਦ੍ਰਿਸ਼ ਮਨ ਨੂੰ ਮੋਹ ਲੈਂਦਾ ਹੈ। 142. ਕੇਰਲ ਦੀ ਹਰਿਆਲੀ ਵਿੱਚ ਨਦੀਆਂ ਦਾ ਪਾਣੀ ਵੀ ਹਰਾ ਹੀ ਦਿਖਾਈ ਦਿੰਦਾ ਹੈ। 143. ਬਹੁਤ ਦੂਰ-ਦੂਰ ਤੱਕ ਖੇਤ, ਛੋਟੇ-ਛੋਟੇ ਬਹੁਤ ਹੀ ਸਾਫ਼-ਸੁਥਰੇ ਪਿੰਡ, ਬਹੁਤ ਖੁਸ਼ੀ ਭਰਿਆ ਜੀਵਨ ਅਤੇ ਬਹੁਤ ਸਾਰੇ ਪ੍ਰੰਪਰਿਕ ਪਕਵਾਨ ਇਥੋਂ ਦੀ ਖਾਸੀਅਤ ਹਨ। 144. ਇੱਥੋਂ ਦੇ ਹਰੇ-ਭਰੇ ਪਹਾੜ, ਨਾਰੀਅਲ, ਰਬੜ ਅਤੇ ਮਸਾਲਿਆਂ ਦੇ ਦਰੱਖ਼ਤ ਅਤੇ ਕੁਝ ਸਥਾਨਾਂ ਉੱਤੇ ਚਾਹ ਦੇ ਬਾਗ ਵੀ ਮਨ ਨੂੰ ਖੁਸ਼ੀ ਨਾਲ ਭਰ ਦੇਣਗੇ। 145. ਕੇਰਲ ਦੀ ਬਹੁਤ ਉਪਜਾਉ ਭੂਮੀ ਹੀ ਇਥੋਂ ਦੀ ਹਰਿਆਲੀ ਦਾ ਕਾਰਨ ਹੈ। 146. ਇੱਥੇ ਭਾਰਤ ਦੇ ਸਭ ਤੋਂ ਵਧੀਆ ਸਮੁੰਦਰ ਤੱਟਾਂ ਵਿਚੋਂ ਇੱਕ 'ਕੋਵਲਮ ਬੀਚ' ਦਾ ਆਕਰਸ਼ਣ ਯਾਤਰੀਆਂ ਦੀ ਭੀੜ ਨੂੰ ਖਿੱਚਦਾ ਹੈ। 147. ਕੇਰਲ ਦੇ ਸੋਹਣੇ ਮੰਦਰ ਅਤੇ ਅਨੋਖੀਆਂ ਪ੍ਰੰਪਰਾਵਾਂ ਵੀ ਤੁਹਾਨੂੰ ਮੋਹਿਤ ਕਰ ਦੇਣਗੀਆਂ। 148. ਕੋਚੀਨ ਅਤੇ ਇਰਨਾਕੁਲਮ ਕੇਰਲ ਦੇ ਪ੍ਰਮੁੱਖ ਘੁੰਮਣ ਸਥਾਨ ਹਨ। 149. ਕੋਚੀਨ ਇੱਕ ਵੱਡਾ ਉਦਯੋਗਿਕ ਅਤੇ ਵਪਾਰਿਕ ਕੇਂਦਰ ਵੀ ਹੈ। 150. ਕੋਚੀਨ ਵਿੱਚ ਭਾਰਤ ਦਾ ਇੱਕ ਬਹੁਤ ਪੁਰਾਣਾ ਚਰਚ ਵੀ ਦੇਖਣਯੋਗ ਹੈ। 151. ਇਹ ਪ੍ਰਦੇਸ਼ ਪ੍ਰਸਿੱਧ ਕੱਥਕ ਕਲੀ ਨਾਚ ਦੇ ਲਈ ਵੀ ਜਾਣਿਆ ਜਾਂਦਾ ਹੈ। 152. ਇੱਥੇ ਸਮੁੰਦਰ ਦੇ ਅਨੇਕ ਦੀਪ ਵੱਖ-ਵੱਖ ਪੁਲਾਂ ਦੁਆਰਾ ਨਗਰ ਨਾਲ ਜੁੜੇ ਹੋਏ ਹਨ। 153. ਕੋਚੀਨ ਵਿੱਚ ਤੁਹਾਨੂੰ 500 ਸਾਲ ਪੁਰਾਣੇ ਕੁਝ ਪੁਰਤਗਾਲੀ ਅਵਸ਼ੇਸ਼ ਵੀ ਮਿਲਣਗੇ। 154. ਕੋਚੀਨ ਵਿੱਚ ਤੁਸੀਂ ਬੋਲਘਾਟੀ, ਵਿਲਿੰਗਡਨ ਦੀਪ, ਥੰਪੂਰਨ ਸੰਗ੍ਰਹਿ, ਡੱਚ ਪੈਲੇਸ, ਯਹੂਦੀ ਸਿਨੇਗਾਗ, ਸੇਂਟ ਫ੍ਰਾਂਸਿਸ ਚਰਚ, ਸਾਂਤਾਕਰੂਜ ਕੈਥੇਡ੍ਰਲ ਆਦਿ ਥਾਵਾਂ ਦੇਖ ਸਕਦੇ ਹੋ। 155. ਕੋਚੀਨ ਅਤੇ ਇਰਨਾਕੁਲਮ ਦੇ ਆਸਪਾਸ ਗੁੰਡੂ ਆਇਲੈਂਡ, ਟੇਕੜੀ, ਰਾਸ਼ਟਰੀ ਵਣ ਪ੍ਰਾਣੀ ਉਦਿਆਨ, ਆਦਿ ਦੇਖਣ ਯੋਗ ਥਾਵਾਂ ਹਨ। 156. ਕੇਰਲ ਦੀ ਰਾਜਧਾਨੀ ਤ੍ਰਿਵੇਂਦਰਮ ਕਈ ਖੋਜ ਕੇਂਦਰਾਂ ਲਈ ਪ੍ਰਸਿੱਧ ਹੈ। 157. ਇੱਕ ਵੱਡੇ ਭੂ-ਭਾਗ ਵਿੱਚ ਫੈਲਿਆ ਤ੍ਰਿਵੇਂਦਰਮ ਸ਼ਹਿਰ ਹੋਰ ਰਾਜਧਾਨੀਆਂ ਤੋਂ ਕੁਝ ਅਲੱਗ ਜਿਹਾ ਹੈ। 158. ਯਾਤਰੀਆਂ ਦੇ ਇੱਥੇ ਆਉਣ ਦਾ ਪ੍ਰਮੱਖ ਕਾਰਨ ਕੋਵਲਮ ਬੀਚ ਹੈ। 159. ਕੋਵਲਮ ਬੀਚ ਤੋਂ ਹੀ ਸ਼੍ਰੀਲੰਕਾ ਜਾਂ ਮਾਲਦੀਪ ਨੂੰ ਜਾਇਆ ਜਾਂਦਾ ਹੈ। 160. ਇੱਥੇ ਪੋਨਮੁਦਰੀ ਪਰਬਤ ਅਤੇ ਤੀਰਥ ਸਥਾਨ ਵਰਕਲਾਂ ਮੁੱਖ ਆਕਰਸ਼ਣ ਹਨ। 161. ਇੱਥੇ ਤੁਹਾਨੂੰ ਪਦਮਨਾਭਸਵਾਮੀ ਦਾ ਮੰਦਰ, ਪ੍ਰਾਣੀ ਉਦਿਆਨ, ਸਬਰੀਮਲਾ ਹਿਲ ਆਦਿ ਥਾਵਾਂ ਦੇਖਣ ਨੂੰ ਮਿਲਣਗੀਆਂ। 162. ਮਈ ਅਤੇ ਜੂਨ ਨੂੰ ਛੱਡ ਕੇ ਸਾਲ ਭਰ ਵਿੱਚ ਕਿਸੇ ਵੀ ਸਮੇਂ ਕੇਰਲ ਜਾਇਆ ਜਾ ਸਕਦਾ ਹੈ। 163. ਦੱਖਣ ਭਾਰਤ ਲਈ ਤੁਸੀਂ ਹਵਾਈ ਯਾਤਰਾ ਦੁਆਰਾ ਕੋਚੀ ਤੇ ਬੰਗਲੌਰ ਆਦਿ ਸ਼ਹਿਰਾਂ ਤੱਕ ਜਾ ਸਕਦੇ ਹੋ। 164. ਕੇਰਲ ਜਾਣ ਲਈ ਰੇਲਗੱਡੀ ਸਭ ਤੋਂ ਵਧੀਆ ਤੇ ਸਸਤਾ ਸਾਧਨ ਹੈ। 165. ਇੱਥੇ ਤੁਸੀਂ ਬੱਸ, ਟੈਕਸੀ ਜਾਂ ਆਪਣਾ ਵਾਹਣ ਵੀ ਲੈ ਕੇ ਜਾ ਸਕਦੇ ਹੋ। 166. ਤ੍ਰਿਵੇਂਦਰਮ ਦੇ ਲਈ ਦੇਸ਼ ਦੇ ਹੋਰ ਭਾਗਾਂ ਤੋਂ ਸੜਕ ਮਾਰਗ ਰਾਹੀਂ ਆਵਾਜਾਈ ਆਸਾਨ ਹੈ। 167. ਕੇਰਲ ਵਿੱਚ ਜ਼ਿਆਦਾਤਰ ਸਥਾਨਾਂ ਤੇ ਤੁਹਾਨੂੰ ਸਸਤੇ ਹੋਟਲ ਤੇ ਲਾਂਜ ਮਿਲ ਜਾਣਗੇ। 168. ਇੱਥੋਂ ਦੇ ਤੀਰਥ ਸਥਾਨਾਂ ‘ਤੇ ਕੁਝ ਧਰਮਸ਼ਾਲਾ ਦੀ ਵੀ ਸੁਵਿਧਾ ਹੈ। 169. ਕੁਝ ਹਿਲ ਸਟੇਸ਼ਨਾਂ ਉੱਤੇ ਕਾਟੇਜ ਦਾ ਵੀ ਪ੍ਰਬੰਧ ਹੈ। 170. ਬਹੁਤ ਸਾਰੇ ਪ੍ਰੰਪਰਿਕ ਸਵਾਦਾਂ ਨਾਲ ਭਰਪੂਰ ਦੱਖਣ ਵਿੱਚ ਤੁਹਾਨੂੰ ਖਾਣੇ ਦੀ ਕੋਈ ਮੁਸ਼ਕਿਲ ਨਹੀਂ ਹੋਵੇਗੀ। 171. ਕੇਰਲ ਦੇ ਕੁਝ ਸਥਾਨਾਂ ਨੂੰ ਛੱਡ ਕੇ ਜਿਆਦਾ ਥਾਵਾਂ ਤੇ ਰੋਟੀ ਦਾ ਮੋਹ ਤਿਆਗਣਾ ਪਵੇਗਾ। 172. ਇੱਥੇ ਭਿੰਨ-ਭਿੰਨ ਹੋਟਲ ਤੇ ਰੇਸਤਰਾਂ ਦੇ ਇਲਾਵਾ ਛੋਟੇ-ਛੋਟੇ ਕੌਫੀ ਸ਼ਾਪਸ ਵਿੱਚ ਵੀ ਤੁਹਾਨੂੰ ਇਡਲੀ-ਸਾਂਭਰ, ਉਤਪਮ ਤੇ ਰਸਮ-ਚਾਵਲ ਜਿਹੀਆਂ ਚੀਜ਼ਾਂ ਸਸਤੀਆਂ ਹੀ ਮਿਲ ਜਾਣਗੀਆਂ। 173. ਕੇਰਲ ਦੇ ਬਜ਼ਾਰਾਂ ਵਿੱਚ ਪ੍ਰੰਪਰਿਕ ਕੱਪੜੇ, ਮਸਾਲੇ, ਚਾਹ ਅਤੇ ਲੱਕੜੀ ਦੀਆਂ ਬਣੀਆਂ ਹੋਈਆਂ ਸੁੰਦਰ ਆਕ੍ਰਿਤੀਆਂ ਵੀ ਦੇਖਣ ਨੂੰ ਮਿਲਣਗੀਆਂ। 174. ਤ੍ਰਿਵੇਂਦਰਮ ਦੇ ਆਸ-ਪਾਸ ਕੰਨਿਆਕੁਮਾਰੀ, ਪਦਮਨਾਭਪੁਰਮ ਪੈਲੇਸ, ਲਕਸ਼ਦੀਪ ਆਦਿ ਘੁੰਮਣ ਲਈ ਬਹੁਤ ਸੁੰਦਰ ਸਥਾਨ ਹਨ। 175. ਮਸੂਰੀ ਨੂੰ ਪਰਬਤਾਂ ਦੀ ਰਾਣੀ ਵੀ ਕਿਹਾ ਜਾਂਦਾ ਹੈ। 176. ਨਵੇਂ ਬਣੇ ਉਤਰਾਂਚਲ ਰਾਜ ਦਾ ਸੈਰ ਸਪਾਟੇ ਦੀ ਦ੍ਰਿਸ਼ਟੀ ਨਾਲ ਕਾਫੀ ਮੱਹਤਵ ਹੈ। 177. ਇਸ ਨਵੇਂ ਉਤਰਾਂਚਲ ਰਾਜ ਵਿੱਚ ਕੁਦਰਤੀ ਸੁੰਦਰਤਾ ਨਾਲ ਭਰਪੂਰ ਕਈ ਸੁੰਦਰ ਥਾਵਾਂ ਹਨ। 178. ਗਢਵਾਲ ਮੰਡਲ ਅਤੇ ਕੁਮਾਉਂ ਮੰਡਲ ਉਤਰਾਂਚਲ ਪ੍ਰਦੇਸ਼ ਦੇ ਦੋ ਭਾਗ ਹਨ। 179. ਗਢਵਾਲ ਮੰਡਲ ਵਿੱਚ ਮੁੱਖ ਤੌਰ ‘ਤੇ 10 ਸੈਰ ਸਪਾਟੇ ਦੇ ਸਥਾਨ ਹਨ। 180. ਪਰਬਤਾਂ ਦੀ ਰਾਣੀ ਮਸੂਰੀ ਵੀ ਗਢਵਾਲ ਮੰਡਲ ਦਾ ਹੀ ਇੱਕ ਹਿੱਸਾ ਹੈ। 181. ਮਸੂਰੀ ਵਿੱਚ ਕੁਦਰਤੀ ਸੁੰਦਰਤਾ ਵਿੱਚਕਾਰ ਬਹੁਤ ਸਾਰੇ ਵੇਖਣ ਯੋਗ ਸਥਾਨ ਹਨ। 182. ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਪਰਬਤਾਂ ਦੀ ਰਾਣੀ ਮਸੂਰੀ ਆਪਣੇ ਜਨਮ ਸਮੇਂ ਤੋਂ ਹੀ ਸੈਰ ਸਪਾਟੇ ਲਈ ਵਿਸ਼ੇਸ਼ ਥਾਂ ਰਹੀ ਹੈ। 183. ਹਰੇਕ ਸਾਲ ਹਜ਼ਾਰਾਂ ਦੇਸ਼ੀ ਅਤੇ ਵਿਦੇਸ਼ੀ ਲੋਕ ਇੱਥੇ ਘੁੰਮਣ ਆਉਂਦੇ ਹਨ। 184. ਇਹ ਸੈਰ ਸਪਾਟੇ ਦਾ ਸਥਾਨ ਹਿਮਾਲਾ ਦੀਆਂ ਸੋਹਣੀਆਂ ਪਰਬਤ ਲੜੀਆਂ ਵਿੱਚਕਾਰ ਕਰੀਬ 2005 ਮੀਟਰ ਉਚਾਈ ਉੱਤੇ ਵਸਿਆ ਹੈ। 185. ਮਸੂਰੀ ਦੇ ਉੱਤਰੀ ਭਾਗ ਵਿੱਚ ਬਰਫ਼ ਨਾਲ ਢਕੇ ਹਿਮਾਲਾ ਦਾ ਸੁੰਦਰ ਦ੍ਰਿਸ਼ ਦਿਖਾਈ ਦਿੰਦਾ ਹੈ। 186. ਮਸੂਰੀ ਦੇ ਦੱਖਣ ਵਿੱਚ ਦ੍ਰੋਣਸਥਲੀ ਪਰਬਤ ਦਾ ਅਦਭੁੱਤ ਦ੍ਰਿਸ਼ ਦਿਖਾਈ ਦਿੰਦਾ ਹੈ। 187. ਮਸੂਰੀ ਦੀ ਖੋਜ 1827 ਵਿੱਚ ਕੈਪਟਨ ਯੰਗ ਨੇ ਕੀਤੀ ਸੀ। 188. ਮੰਸੂਰ ਦੇ ਬੂਟੇ ਜ਼ਿਆਦਾ ਹੋਣ ਕਰਕੇ ਇਸ ਪਰਬਤੀ ਨਗਰ ਦਾ ਨਾਂ ਮਸੂਰ ਪਿਆ। 189. ਮਸੂਰੀ ਨੂੰ ਦੇਹਰਾਦੂਨ ਦੀ ਛੱਤ ਦੇ ਰੂਪ ਵਿੱਚ ਵੀ ਜਾਣਿਆ ਜਾਂਦਾ ਹੈ। 190. ਸਭ ਤੋਂ ਪਹਿਲਾਂ ਲੰਢੌਰ ਬਜ਼ਾਰ ਵਸਿਆ ਅਤੇ ਉਸ ਦੇ ਬਾਅਦ ਇਸ ਦਾ ਲਗਾਤਾਰ ਵਿਸਥਾਰ ਹੁੰਦਾ ਜਾ ਰਿਹਾ ਹੈ। 191. ਗਰਮੀਆਂ ਵਿੱਚ ਇਥੋਂ ਦਾ ਮੌਸਮ ਸੁਹਾਵਣਾ ਅਤੇ ਠੰਢਕ ਦੇਣ ਵਾਲਾ ਹੁੰਦਾ ਹੈ। 192. ਮੈਦਾਨੀ ਖੇਤਰਾਂ ਦੀ ਧੁੱਪ ਅਤੇ ਗਰਮੀ ਤੋਂ ਬਚਣ ਲਈ ਲੋਕ ਮਸੂਰੀ ਦੇ ਠੰਡੇ ਮੋਸਮ ਦਾ ਆਨੰਦ ਮਾਨਣ ਇੱਥੇ ਆਉਂਦੇ ਹਨ। 193. ਉੱਤਰੀ ਭਾਰਤ ਵਿੱਚ ਸਥਿਤ ਹਿਮਾਚਲ ਸੁੰਦਰਤਾ ਦਾ ਅਦਭੁੱਤ ਸੰਸਾਰ ਹੈ। 194. ਪਹਾੜਾਂ ਦਾ ਰਾਜਾ ਸ਼ਿਮਲਾ ਪ੍ਰਾਕਿਰਤਕ ਸੁੰਦਰਤਾ ਨਾਲ ਭਰਿਆ ਹੋਇਆ ਹੈ। 195. ਅੱਜ ਵੀ ਤਪਸ਼ ਤੋਂ ਰਾਹਤ ਦੀ ਤਲਾਸ਼ ਵਿੱਚ ਸੈਲਾਨੀ ਹਰ ਸਾਲ ਸ਼ਿਮਲਾ ਹੀ ਆਉਂਦੇ ਹਨ। 196. ਦੇਵਦਾਰ, ਚੀੜ ਅਤੇ ਓਕ ਦੇ ਦਰੱਖਤਾਂ ਨਾਲ ਭਰੀਆਂ ਸ਼ਿਮਲਾ ਦੀਆਂ ਹਸੀਨ ਵਾਦੀਆਂ ਸਾਲ ਭਰ ਸੈਲਾਨੀਆਂ ਨੂੰ ਸੱਦਾ ਦਿੰਦੀਆਂ ਨਜ਼ਰ ਆਉਂਦੀਆਂ ਹਨ। 197. ਬਾਰਿਸ਼ ਅਤੇ ਭਾਰੀ ਬਰਫ਼ਬਾਰੀ ਦੇ ਦਿਨਾਂ ਨੂੰ ਛੱਡ ਕੇ ਸਾਲ ਭਰ ਇੱਥੇ ਸੈਲਾਨੀਆਂ ਦੀ ਭੀੜ ਲੱਗੀ ਰਹਿੰਦੀ ਹੈ। 198. ਸ਼ਿਮਲਾ ਤੋਂ ਦੋ ਕਿਲੋਮੀਟਰ ਦੂਰ ਜਾਖੂ ਹਿਲ ਇੱਥੋਂ ਦੀ ਸਭ ਤੋਂ ਉੱਚੀ ਚੋਟੀ ਹੈ। 199. ਇੱਥੋਂ ਸ਼ਿਮਲਾ ਦੀਆਂ ਖੂਬਸੂਰਤ ਵਾਦੀਆਂ ਨੂੰ ਦੇਖਣਾ ਆਪਣੇ ਆਪ ਵਿੱਚ ਬੇਜੋੜ ਅਨੁਭਵ ਹੈ। 200. ਜਾਖੂ ਹਿਲ ਤੋਂ ਤੁਸੀਂ ਹਿਮਾਚਲ ਦੀਆਂ ਵਾਦੀਆਂ ਵਿੱਚ ਵਸਿਆ ਪੂਰਾ ਸ਼ਿਮਲਾ ਸ਼ਹਿਰ ਦੇਖ ਸਕਦੇ ਹੋ।